(Go: >> BACK << -|- >> HOME <<)

ਸਮੱਗਰੀ 'ਤੇ ਜਾਓ

ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਵਹਾਅ ਘਟਣ ਕਰਕੇ ਪੇਟ ਵਿਚਲੀਆਂ ਖੂਨ ਦੀਆਂ ਨਾੜੀਆਂ ਵਿੱਚ ਖੂਨ ਦਾ ਦਬਾਓ ਬਹੁਤ ਵਧ ਜਾਂਦਾ ਹੈ ਜਿਸਨੂੰ ‘ਪੋਰਟਲ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ। ਇਸ ਵਧੇ ਹੋਏ ਦਬਾਅ ਕਾਰਨ ਮਿਹਦੇ ਅੰਦਰ ਅਤੇ ਗੁਦਾ ਦੁਆਰ ਦੇ ਅੰਦਰਲੇ ਪਾਸੇ (ਰੈਕਟਮ ਵਿਚਲੀਆਂ) ਖੂਨ ਦੀਆਂ ਨਾੜੀਆਂ ਫੱਟ ਜਾਂਦੀਆਂ ਹਨ, ਜਿਸ ਕਰਕੇ ਖੂਨ ਦੀਆਂ ਉਲਟੀਆਂ ਆਉਂਦੀਆਂ ਹਨ ਅਤੇ ਟੁੱਟੀ ਨਾਲ ਵੀ ਖੂਨ ਆਉਣ ਲੱਗ ਜਾਂਦਾ ਹੈ।ਪੇਟ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ। ਸਿਰੋਸਿਸ ਦੀਆਂ ਦੂਸਰੀਆਂ ਨਿਸ਼ਾਨੀਆਂ (ਅਸਿੱਧੀਆਂ) ਹਨ ਪੀਲੀਆ, ਸਰੀਰ ਦੇ ਕਈ ਹਿੱਸਿਆਂ 'ਤੇ

ਨੀਲ ਪੈਣੇ (ਚਮੜੀ ਦੇ ਅੰਦਰ ਜਾਂ ਖੂਨ ਵਗਣ ਕਰਕੇ), ਪੇਟ ਉੱਪਰ ਖੂਨ ਵਾਲੀਆਂ ਰਗਾਂ ਉਭਰਦੀਆਂ ਹੋਈਆਂ ਨਜ਼ਰ ਆਉਣੀਆਂ, ਵਾਲਾਂ ਦਾ ਝੜਨਾ (ਕੌਛਾਂ ਅਤੇ ਛੱਡਿਆਂ ਦੇ ਵਾਲਾਂ ਸਮੇਤ), ਸਾਹ ਵਿੱਚੋਂ ਅਮੋਨੀਆ ਦੀ ਹਵਾੜ ਆਉਣੀ, ਪੈਰੋਟਿਡ ਗਲੈਂਡ ਦਾ ਆਕਾਰ ਵਧ ਜਾਣਾ (ਕੰਨਪੇੜੇ) ਮਰਦਾਂ ਦੀ ਛਾਤੀ ਵਿੱਚ ਔਰਤਾਂ ਵਾਂਗ ਉਭਾਰ ਬਣਨਾ, ਪਤਾਲੂਆਂ ਦਾ ਸੁੰਗੜਨਾ, ਨਪੁੰਸਕਤਾ, ਪੈਰਾਂ 'ਤੇ ਸੋਜ ਆਦਿ। ਇਸ ਸਟੇਜ 'ਤੇ ਸ਼ਰਾਬ ਛੱਡਣ ਨਾਲ ਜਿਗਰ ਵਾਪਸ ਪਹਿਲਾਂ ਵਾਲੀ ਹਾਲਤ ਵਿੱਚ ਤਾਂ ਨਹੀਂ ਪਹੁੰਚਦਾ ਪਰ ਅੱਗੇ ਹੋਣ ਵਾਲਾ ਨੁਕਸਾਨ ਰੁਕ ਜਾਂਦਾ ਹੈ ਅਤੇ ਇਉਂ ਜ਼ਿੰਦਗੀ ਨੂੰ ਲੰਮੇਰਾ ਕੀਤਾ ਜਾ ਸਕਦਾ ਹੈ – ਜੋ,ਸ਼ਰਾਬ ਨਾ ਬੰਦ ਕਰਨ 'ਤੇ ਆਮ ਤੌਰ 'ਤੇ, ਇੱਕ ਸਾਲ ਤੋਂ ਵੱਧ ਨਹੀਂ ਹੁੰਦੀ। ਸ਼ਰਾਬ ਅਗਰ ਚਾਲੂ ਰੱਖੀ ਜਾਂਦੀ ਹੈ ਤਾਂ ਅਗਲੀ ਸਟੇਜ ਪ੍ਰਾਣ ਲੈਣ ਵਾਲੀ ਹੁੰਦੀ ਹੈ। ਮਰੀਜ਼ ਤੇ ਪਹਿਲਾਂ ਨੀਮ ਬੇਹੋਸ਼ੀ ਤੇ ਫਿਰ ਪੂਰੀ ਬੇਹੋਸ਼ੀ ਤਾਰੀ ਹੋ ਜਾਂਦੀ ਹੈ। ਜਿਸਨੂੰ 'ਹਿਪੈਟਿਕ ਕੋਮਾ' ਕਿਹਾ ਜਾਂਦਾ ਹੈ। ਜਿਗਰ ਕਿਉਂਕਿ ਆਪਣਾ ਕੰਮ ਨਹੀਂ ਕਰ ਪਾ ਰਿਹਾ ਹੁੰਦਾ, ਸਰੀਰ ਅੰਦਰ ਜ਼ਹਿਰੀਲੇ ਪਦਾਰਥਾਂ ਦਾ ਪੱਧਰ ਵਧਦਾ ਹੋਇਆ ਖਤਰੇ ਦੀ ਸੀਮਾ ਪਾਰ ਕਰ ਜਾਂਦਾ ਹੈ। ਹਿਪੈਟਿਕ ਕਮਾ ਡੂੰਘੀ ਬੋਹੋਸ਼ੀ ਦੀ ਹਾਲਤ ਹੈ। ਜਿਸ ਵਿੱਚੋਂ ਕੋਈ ਵਿਰਲਾ ਹੀ ਬਾਹਰ ਆਉਂਦਾ ਹੈ। ਸ਼ਰਾਬ ਨੂੰ ਸਿਰਫ਼ ਸਹੀ ਵਕਤ 'ਤੇ ਬੰਦ ਕਰ ਕੇ ਜਾਂ ਪੀਣ ਦਾ ਪੱਧਰ ਨਿਯੰਤ੍ਰਿਤ ਕਰ ਕੇ

੨੮