Wq/pa/ਫ਼ਾਰਸੀ ਅਖਾਣ
ਇਸ ਸਫ਼ੇ ਵਿੱਚ ਫ਼ਾਰਸੀ ਭਾਸ਼ਾ ਦੇ ਅਖਾਣਾਂ ਦੀ ਸੂਚੀ ਹੈ:
- هزاران دوست كم اند و يك دشمن زياد
ਲਿਪਾਂਤਰਨ: ਹਜ਼ਾਰਾਨ ਦੋਸਤ ਕਮ ਅੰਦ ਓ ਯਕ ਦੁਸ਼ਮਨ ਜ਼ਿਆਦ
ਅਰਥ : ਹਜ਼ਾਰ ਦੋਸਤ ਘੱਟ ਹੁੰਦੇ ਹਨ ਅਤੇ ਇੱਕ ਦੁਸ਼ਮਣ ਵੀ ਜ਼ਿਆਦਾ ਹੁੰਦਾ ਹੈ।
- دشمن دانا بهتر از دوست نادان است
ਲਿਪਾਂਤਰਨ: ਦੁਸ਼ਮਨ-ਏ-ਦਾਨਾ ਬਹਿਤਰ ਅਜ਼ ਦੋਸਤ ਨਾਦਾਨ ਅਸਤ
ਅਰਥ: ਨਾਲਾਇਕ ਦੋਸਤ ਨਾਲੋਂ ਸਿਆਣਾ ਦੁਸ਼ਮਣ ਹੋਣਾ ਬਹਿਤਰ ਹੈ।
- با یک گل بهار نمیشود
ਲਿਪਾਂਤਰਨ: ਬਾ ਯਕ ਗੁਲ ਬਹਾਰ ਨਮੀਸ਼ੂਦ
ਅਰਥ: ਇੱਕ ਫੁੱਲ ਨਾਲ ਬਹਾਰ ਨਹੀਂ ਹੋ ਸਕਦੀ।