ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਕੌਮਾਂਤਰੀ ਇਸਤਰੀ ਦਿਹਾੜਾ ਜਾਂ ਅੰਤਰਰਾਸ਼ਟਰੀ ਮਹਿਲਾ ਦਿਵਸ (ਅੰਗਰੇਜ਼ੀ:International Women's Day (IWD), ਮੁੱਢ ਵਿੱਚ "International Working Women's Day" ਕਿਹਾ ਜਾਂਦਾ ਸੀ) ਹਰ ਸਾਲ 8 ਮਾਰਚ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਥਰਮੋਡਾਇਨਾਮਿਕਸ ਦਾ ਦੂਜਾ ਨਿਯਮ ਬਿਆਨ ਕਰਦਾ ਹੈ ਕਿ ਕਿਸੇ ਆਇਸੋਲੇਟਡ ਸਿਸਟਮ ਦੀ ਕੁੱਲ ਐਨਟ੍ਰੌਪੀ ਵਕਤ ਪਾ ਕੇ ਸਿਰਫ ਵਧ ਸਕਦੀ ਹੈ ਜਾਂ ਅਜਿਹੇ ਆਦਰਸ਼ ਮਾਮਿਲਆਂ ਅੰਦਰ ਸਥਿਰ ਰਹਿ ਸਕਦੀ ਹੈ ਜਿੱਥੇ ਸਿਸਟਮ ਕਿਸੇ ਇੱਕਸਾਰ ਅਵਸਥਾ (ਸੰਤੁਲਨ) ਵਿੱਚ ਹੋਵੇ ਜਾਂ ਕਿਸੇ ਰਿਵਰਸੀਬਲ ਪ੍ਰੋਸੈੱਸ ਅਧੀਨ ਹੋਵੇ । ਐਨਟ੍ਰੌਪੀ ਵਿੱਚ ਹੋ ਰਿਹਾ ਵਾਧਾ ਕੁਦਰਤੀ ਪ੍ਰਕ੍ਰਿਆਵਾਂ, ਅਤੇ ਭਵਿੱਖ ਅਤੇ ਭੂਤਕਾਲ ਦਰਮਿਆਨ ਅਸਮਰੂਪਤਾ ਲਈ ਜਿਮੇਵਾਰ ਹੁੰਦੀ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਹੋਲਾ ਮਹੱਲਾ ਜੋ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੈ। ਖਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲਾ ਮਹੱਲਾ ਕੀ ਹੁੰਦਾ ਹੈ ਹੋਲੀ ਤੋਂ ਅਗਲੇ ਦਿਨ, ਚੇਤ ਦੀ ਪਹਿਲੀ ਨੂੰ ਅਨੰਦਪੁਰ ਸਾਹਿਬ ਵਿਚ ਕੇਸ ਗੜ੍ਹ ਦੇ ਸਥਾਨ ਉਤੇ, ਇਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1757 ਚੇਤ ਦੀ ਇਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸ਼ਸਤ੍ਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ ਪਜ ਨਾਲ ਇਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਜਲੂਸ ਵਿਚ ਨਿਹੰਗ, ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ। 'ਹੋਲਾ' ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ 'ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ 'ਤੇ ਚੱਲਣਾ ਕੀਤੇ ਗਏ ਹਨ। ਮਹੱਲਾ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ, ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ। ਆਜ਼ਾਦੀ ਪ੍ਰਾਪਤ ਕਰਨ ਅਤੇ ਜੋਸ਼ ਪੈਦਾ ਕਰਨ ਲਈ ਗੁਰੂ ਜੀ ਨੇ ਜਿਥੇ ਨਵਾਂ ਜੀਵਨ ਬਖਸ਼ਿਆ ਉਥੇ ਭਾਰਤੀ ਸਮਾਜ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਭਾਈ ਕਾਨ੍ਹ ਸਿੰਘ ਅਨੁਸਾਰ- ਹੋਲੇ ਦੇ ਅਰਥ ਹਮਲਾ ਜਾ ਹੱਲਾ ਕਰਨਾ ਹੈ। ਡਾ.
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ। ਸਿੱਖਾਂ ਵਾਸਤੇ ਇਸ ਤਰਾਂ ਦੇ ਚਾਰ ਤਖ਼ਤ ਹੋਰ ਹਨ, ਉਨ੍ਹਾਂ ਦੇ ਨਾਂ ਹਨ:-
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਭੌਤਿਕ ਵਿਗਿਆਨ ਅੰਦਰ ਪੋਆਇਨਕੇਅਰ ਪੁਨਰਹੋਂਦ ਥਿਊਰਮ ਬਿਆਨ ਕਰਦੀ ਹੈ ਕਿ ਕੁੱਝ ਸਿਸਟਮ, ਇੱਕ ਕਾਫੀ ਲੰਬੇ ਪਰ ਸੀਮਤ ਸਮੇਂ ਬਾਦ, ਸ਼ੁਰੂਆਤੀ ਅਵਸਥਾ ਦੇ ਬਹੁਤ ਨੇੜੇ ਦੀ ਅਵਸਥਾ ਵੱਲ ਵਾਪਿਸ ਪਰਤ ਆਉਂਦੇ ਹਨ। ਪੋਆਇਨਕੇਅਰ ਰੀਅੱਕ੍ਰੈਂਸ (ਪੁਨਰਹੋਂਦ) ਸਮਾਂ ਪੁਨਰਹੋਂਦ ਤੱਕ ਬੀਤੇ ਸਮੇਂ ਦੀ ਲੰਬਾਈ ਹੁੰਦੀ ਹੈ (ਇਹ ਸਮਾਂ ਬਹੁਤ ਵਿਸ਼ਾਲ ਤੌਰ ਤੇ ਇੰਨਬਿੰਨ ਸ਼ੁਰੂਆਤੀ ਅਵਸਥਾ ਅਤੇ ਜਰੂਰਤ ਜਿੰਨੀ ਨਜ਼ਦੀਕੀ ਦੇ ਦਰਜੇ ਉੱਤੇ ਨਿਰਭਰ ਹੋ ਸਕਦਾ ਹੈ)। ਨਤੀਜਾ ਕੁੱਝ ਪਾਬੰਧੀਆਂ ਅਧੀਨ ਆਓਸੋਲੇਟ ਕੀਤੇ ਹੋਏ ਮਕੈਨੀਕਲ ਸਿਸਟਮਾਂ ਤੇ ਲਾਗੂ ਹੁੰਦਾ ਹੈ, ਉਦਾਹਰਨ ਦੇ ਤੌਰ ਤੇ, ਸਾਰੇ ਕਣ ਜਰੂਰ ਹੀ ਕਿਸੇ ਨਿਸ਼ਚਿਤ (ਸੀਮਤ) ਵੌਲੀਊਮ (ਘਣਫ਼ਲ) ਪ੍ਰਤਿ ਹੱਦ ਵਿੱਚ ਹੋਣੇ ਚਾਹੀਦੇ ਹਨ। ਥਿਊਰਮ ਨੂੰ ਸਾੰਝੇ ਤੌਰ ਤੇ ਐਰਗੌਡਿਕ ਥਿਊਰੀ, ਡਾਇਨੈਮੀਕਲ ਸਿਸਟਮ ਅਤੇ ਸਟੈਟਿਸਟੀਕਲ ਮਕੈਨਿਕਸ ਦੇ ਸੰਦ੍ਰਭ ਵਿੱਚ ਚਰਚਿਤ ਕੀਤਾ ਜਾਂਦਾ ਹੈ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਇਮੈਨੁਅਲ ਕਾਂਤ (22 ਅਪਰੈਲ 1724 - 12 ਫ਼ਰਵਰੀ 1804) ਇੱਕ ਜਰਮਨ ਫਿਲਾਸਫਰ ਸੀ ਅਤੇ ਇਸਨੂੰ ਆਧੁਨਿਕ ਫਲਸਫੇ ਦੇ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਉਹਦਾ ਮੱਤ ਸੀ ਕਿ ਮਾਨਵੀ ਸੰਕਲਪ ਅਤੇ ਪ੍ਰਾਵਰਗ ਜਗਤ ਅਤੇ ਇਸਦੇ ਨਿਯਮਾਂ ਦੇ ਸਾਡੇ ਨਜ਼ਰੀਏ ਦੀ ਰਚਨਾ ਕਰਦੇ ਹਨ, ਅਤੇ ਇਹ ਕਿ ਤਰਕ ਨੈਤਿਕਤਾ ਦਾ ਸਰੋਤ ਹੈ। ਸਮਕਾਲੀ ਚਿੰਤਨ ਤੇ ਉਸਦੇ ਵਿਚਾਰਾਂ ਦਾ, ਖਾਸਕਰ ਤੱਤ-ਮੀਮਾਂਸਾ, ਗਿਆਨ ਮੀਮਾਂਸਾ, ਨੀਤੀ ਸ਼ਾਸਤਰ, ਰਾਜਨੀਤਕ ਦਰਸ਼ਨ, ਅਤੇ ਸੁਹਜ ਸ਼ਾਸਤਰ ਵਰਗੇ ਖੇਤਰਾਂ ਵਿੱਚ ਅੱਜ ਵੀ ਵੱਡਾ ਪ੍ਰਭਾਵ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਧਨੀ ਰਾਮ ਸਿੰਘ (21 ਜੁਲਾਈ 1960 – 8 ਮਾਰਚ 1988), ਸਟੇਜੀ ਨਾਮ ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ ਸੀ। ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਵੀਦਾਸੀਅਾ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1961 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ। ਮਾਪਿਆਂ ਨੇ ਆਪਣੇ ‘ਧਨੀਏ’ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾ ਦਿੱਤਾ। ਘਰ ਦੀ ਮੰਦਹਾਲੀ ਕਾਰਨ ਦੁਨੀਏ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ‘ਦਿਨ ’ਚ ਕਮਾ ਕੇ ਆਥਣੇ ਖਾਣ’ ਦੀ ਦਸ਼ਾ ਨੇ ਧਨੀ ਰਾਮ ਨੂੰ ਇਲੈਕਟ੍ਰੀਸ਼ਨ ਵੀ ਨਾ ਬਣਨ ਦਿੱਤਾ। ਆਪਣੇ ਘਰ ਦੀ ਹਾਲਤ ਦੇਖ ਕੇ ਧਨੀ ਰਾਮ ਲੁਧਿਆਣੇ ਕੱਪੜਾ ਫੈਕਟਰੀ ’ਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ, ਉਹ ਹੌਲੀ-ਹੌਲੀ ਫੱਟਣ ਲੱਗਾ। ਦੁਨੀ ਚੰਦ ਹਰਮੋਨੀਅਮ, ਤੂੰਬੀ ਅਤੇ ਢੋਲਕੀ ਦਾ ਖਾਸਾ ਜਾਣੂ ਹੋ ਚੁੱਕਿਆ ਸੀ। ਫਿਰ ਇੱਕ ਦਿਨ ਇਸੇ ਸਿਦਕ ਦਾ ਸਤਾਇਆ ਧਨੀ ਰਾਮ ਘਰੋਂ ਫੈਕਟਰੀ ਤਾਂ ਗਿਆ ਪਰ ਰਸਤੇ ’ਚ ਉਸ ਦੇ ਕਦਮ ਆਪਣੇ ਆਪ ਉਸ ਸਮੇਂ ਦੇ ਪ੍ਰਸਿੱਧ ਫ਼ਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰੇ। ਸਾਰਾ ਦਿਨ ਉਸ ਨੇ ਕੁਝ ਵੀ ਨਾ ਖਾਧਾ-ਪੀਤਾ ਤੇ ਆਪਣੀ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਕਰਨ ਲੱਗਾ। ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦੇ ਨੇ ਧਨੀ ਰਾਮ ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਧਨੀ ਰਾਮ ਨੇ ਸੁਰਿੰਦਰ ਛਿੰਦੇ ਕੋਲੋਂ ਸੰਗੀਤ ਦੀਆਂ ਬਾਰੀਕੀਆ ਸਿੱਖੀਆਂ ਤਾ ਉਸ ਦੀ ਲਗਨ ਦੇਖ ਕੇ ਛਿੰਦੇ ਨੇ ਧਨੀ ਰਾਮ ਨੂੰ ਆਪਣੇ ਸੰਗੀਤਕ ਗਰੁੱਪ ’ਚ ਢੋਲਕੀ, ਤੂੰਬੀ ਤੇ ਹਰਮੋਨੀਅਮ ਮਾਸਟਰ ਵਜੋਂ ਜਗ੍ਹਾ ਦਿੱਤੀ। ਹੌਲੀ-ਹੌਲੀ ਧਨੀ ਰਾਮ ਸੁਰਿੰਦਰ ਛਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜ੍ਹਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ। ਉਸ ਦੇ ਲਿਖੇ ਗੀਤਾਂ ਨੂੰ ਲਗਪਗ ਸਾਰੇ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ। ਕੇ.ਦੀਪ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਨਾਲ ਵੀ ਧਨੀਰਾਮ ਚਾਤ੍ਰਿਕ ਨੇ ਕੰਮ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ, ਜਿਸ ਤੋਂ ਦੁਨੀ ਚੰਦ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ’ਤੇ ਧਨੀ ਰਾਮ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਧਨੀ ਰਾਮ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ’ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ। ਚਮਕੀਲੇ ਨੇ 1979 ’ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ‘ਟਕੂਏ ਤੇ ਟਕੂਆ ਖੜਕੇ’ ਐਚ.ਐਮ.ਵੀ.
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਮੂਲ ਹਰ ਸਿੱਖ ਜਥੇਬੰਦੀ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀ ਹੈ,[ਸਰੋਤ ਚਾਹੀਦਾ] ਕੁਝ ਵਿਦਵਾਨ ਸ਼੍ਰੇਣੀ ਇਸ ਗੱਲ ਤੋਂ ਇਨਕਾਰੀ ਹੈ ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।
ਮਹਾਰਾਣੀ ਜਿੰਦ ਕੌਰ (1817 – 1 ਅਗਸਤ 1863), ਆਮ ਤੌਰ ’ਤੇ ਰਾਣੀ ਜਿੰਦਾਂ, ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋੲਿਆ। ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਦੇ ਹਨ ਇਸੇ ਕਰ ਕੇ ਇਹਨਾਂ ਨੂੰ "ਪੰਜਾਬ ਦੀ ਮੈਸਾਲੀਨਾ" ਆਖਿਆ ਜਾਂਦਾ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਬਲਾਗ(ਬਲਾੱਗ) ਅਜਿਹੀਆਂ ਸਾਈਟਾਂ(ਸਥਾਨਾਂ) ਨੂੰ ਕਿਹਾ ਜਾਂਦਾ ਹੈ ਜਿਥੇ ਜਾਣਕਾਰੀ ਡਾਇਰੀ ਵਾਂਗ ਤਰਤੀਬ ਵਾਰ ਦਰਜ ਕੀਤੀ ਹੁੰਦੀ ਹੈ। ਅੰਗਰੇਜ਼ੀ ਸ਼ਬਦ ਬਲਾੱਗ (blog) ਵੈੱਬ ਲਾੱਗ (web log) ਸ਼ਬਦ ਦਾ ਸੰਖੇਪ ਰੂਪ ਹੈ। ਇਸਨੂੰ ਇੱਕ ਆਰੰਭਿਕ ਬਲਾੱਗਰ ਨੇ ਮਜ਼ਾਕ ਵਿੱਚ ਵੀ ਬਲਾੱਗ (We blog) ਦੀ ਤਰ੍ਹਾਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ, ਬਾਅਦ ਵਿੱਚ ਇਸ ਦਾ ਕੇਵਲ ਬਲਾਗ ਸ਼ਬਦ ਰਹਿ ਗਿਆ ਅਤੇ ਇੰਟਰਨੈੱਟ ਤੇ ਪ੍ਰਚੱਲਤ ਹੋ ਗਿਆ। ਅੱਜ-ਕੱਲ ੲਿੰਟਰਨੈੱਟ(ਅੰਤਰਜਾਲ) ੳੁੱਤੇ ਵਰਡਪ੍ਰੈਸ, ਜਿਮਡੋ ਅਤੇ ਬਲਾੱਗਰ ਬਲਾੱਗ ਬਣਾੳੁਣ ਲੲੀ ਬਹੁਤ ਪ੍ਰਚਲਿੱਤ ਹਨ।
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 9.9 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਲੋਕਧਾਰਾ (ਅੰਗਰੇਜ਼ੀ: ਫੋਕਲੋਰ) ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ,ਜ਼ਬਾਨੀ ਇਤਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ ਟੂਣੇ, ਵਹਿਮ ਭਰਮ, ਲੋਕ ਸਾਜ ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਪਿਸ਼ਾਬ ਨਾਲੀ ਦੀ ਲਾਗ (Urinary Tract Infection ਜਾਂ UTI) ਇੱਕ ਬੈਕਟੀਰੀਆ ਤੋਂ ਹੋਣ ਵਾਲੀ ਲਾਗ ਹੈ ਜੋ ਪਿਸ਼ਾਬ ਨਾਲੀ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਸਧਾਰਨ ਸਿਸਟਾਈਟਸ (ਮਸਾਨੇ ਦੀ ਲਾਗ) ਕਿਹਾ ਜਾਂਦਾ ਹੈ ਅਤੇ ਜਦੋਂ ਇਹ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ) ਕਿਹਾ ਜਾਂਦਾ ਹੈ। ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ। ਬਜ਼ੁਰਗਾਂ ਅਤੇ ਬਹੁਤ ਛੋਟੇ ਵਿਅਕਤੀਆਂ ਵਿੱਚ, ਹੋ ਸਕਦਾ ਹੈ ਲੱਛਣ ਸਪੱਸ਼ਟ ਨਾ ਹੋਣ ਅਤੇ ਗੈਰ-ਵਿਸ਼ਿਸ਼ਟ ਹੋਣ। ਦੋਵੇਂ ਕਿਸਮ ਦੀਆਂ ਲਾਗਾਂ ਲਈ ਮੁੱਖ ਕਾਰਕ ਏਜੰਟ ਏਸਕੇਰੀਸ਼ਿਆ ਕੋਲੀ ਹੈ, ਦੂਜੇ ਬੈਕਟੀਰੀਆ, ਵਾਇਰਸ ਜਾਂ ਉੱਲੀ ਵੀ ਕਦੇ-ਕਦਾਈਂ ਇਸਦਾ ਕਾਰਨ ਹੋ ਸਕਦੇ ਹਨ।
ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਫ਼ੇਸਬੁੱਕ (Facebook) ਇੰਟਰਨੈੱਟ ’ਤੇ ਇੱਕ ਅਾਜ਼ਾਦ ਸਮਾਜਿਕ ਨੈੱਟਵਰਕ ਸੇਵਾ ਵੈੱਬਸਾੲੀਟ(ਜਾਲਸਥਾਨ) ਹੈ ਜੋ ਫ਼ੇਸਬੁੱਕ ਇਨਕੌਰਪੋਰੇਟਡ ਦੁਆਰਾ ਚਲਾਈ ਜਾਂਦੀ ਹੈ। ਸਤੰਬਰ 2012 ਮੁਤਾਬਿਕ, ਇਸ ਦੇ 1 ਬਿਲੀਅਨ ਤੋਂ ਜ਼ਿਆਦਾ ਸਰਗਰਮ ਵਰਤੋਂਕਾਰ ਹਨ, ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸ ਨੂੰ ਮੋਬਾਈਲ ਫ਼ੋਨ ਜ਼ਰੀਏ ਵਰਤਦੇ ਹਨ। ਇਸ ਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਦਰਜ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ, ਜਿਵੇਂ- "ਨਜ਼ਦੀਕੀ ਦੋਸਤ" ਆਦਿ, ਵਿੱਚ ਵੀ ਵੰਡ ਸਕਦੇ ਹਨ। ਇਹ ਵੈੱਬਸਾਈਟ ਮਾਰਕ ਜ਼ੁਕਰਬਰਗ ਅਤੇ ਉਸ ਦੇ ਸਾਥੀਆਂ ਨੇ 4 ਫ਼ਰਵਰੀ 2004 ਨੂੰ ਸ਼ੁਰੂ ਕੀਤੀ। ਉਸ ਨੇ ਇਸ ਨੂੰ ਹਾਵਰਡ ਯੂਨੀਵਰਸਟੀ ਅਮਰੀਕਾ ਦੇ ਆਪਣੇ ਦੋਸਤਾਂ (ਇਡੂਆਰਡੋ ਸੇਵਰਿਨ, ਐਾਡਰਿਊ ਮੈਕਕੌਲਮ, ਡਸਟਿਨ ਮੌਸਕੋਵਿਟਜ਼ ਤੇ ਕਰਿਸ ਹਿਊਜ ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਪਹਿਲਾਂ ਇਸ ਦੀ ਮੈਂਬਰਸ਼ਿਪ ਸਿਰਫ਼ ਪਰ ਸਿਰਫ਼ ਹਾਵਰਡ ਯੂਨੀਵਰਸਟੀ ਦੇ ਵਿਦਿਆਰਥੀਆਂ ਵਾਸਤੇ ਹੀ ਸੀ ਪਰ ਫਿਰ ਇਸ ਨੂੰ ਸਭ ਵਾਸਤੇ ਖੋਲ੍ਹ ਦਿੱਤਾ ਗਿਆ। ਸਿਰਫ਼ 10 ਸਾਲ ਵਿਚ ਹੀ ਇਹ ਦੁਨੀਆਂ ਦਾ ਸਭ ਤੋਂ ਵੱਡਾ ਸਮਾਜਿਕ ਨੈੱਟਵਰਕ ਬਣ ਗਿਆ। ਅੱਜ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 160 ਕਰੋੜ ਤੋਂ ਵੱਧ ਹੈ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹਨ। ਇਸ ਨੂੰ ਵਰਤਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਅਮਰੀਕਾ ਵਿਚ ਹੈ; ਬਰਾਜ਼ੀਲ ਦੂਜੇ ਸਥਾਨ 'ਤੇ, ਭਾਰਤ ਤੀਜੇ ਸਥਾਨ 'ਤੇ ਹੈ। ਇੰਗਲੈਂਡ ਦਾ ਸਥਾਨ 6ਵਾਂ ਹੈ। ਭਾਰਤ ਵਿਚ 45 ਕਰੋੜ ਦੇ ਕਰੀਬ ਲੋਕ ਇਸ ਦੀ ਵਰਤੋਂ ਕਰਦੇ ਹਨ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 24,942 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ । ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ । ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ.
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
ਸੰਸਾਰ ਸਿਹਤ ਜਥੇਬੰਦੀ ਜਾਂ ਵਿਸ਼ਵ ਸਿਹਤ ਸੰਗਠਨ ਨੂੰ ਅਪਰੈਲ 1948 ਵਿੱਚ ਸਥਾਪਿਤ ਕੀਤਾ ਅਤੇ ਮੁੱਖ ਦਫ਼ਤਰ ਜਨੇਵਾ ਵਿੱਚ ਹੈ। ਇਸ ਦੇ ਮੰਤਵ ਅਨੇਕ ਹਨ, ਜਿਵੇਂ ਕਿ ਵਿਸ਼ਵ ਵਿੱਚ ਸਿਹਤ ਦਾ ਪੱਧਰ ਉੱਚਾ ਹੋਵੇ, ਅੰਤਰਰਾਸ਼ਟਰੀ ਸਿਹਤ ਸੰਬੰਧੀ ਮਸਲਿਆਂ ਵੱਲ ਧਿਆਨ ਦਿਤਾ ਜਾਵੇ, ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰਾਂ ਦੀ ਸਹਾਇਤਾ ਕਰਨੀ,ਬਿਮਾਰੀਆਂ ਦਾ ਖ਼ਾਤਮਾ ਕਰਨ, ਬੱਚਿਆਂ ਅਤੇ ਜਚਿਆਂ ਦੀ ਸਿਹਤ ਦੀ ਪੂਰੀ ਦੇਖ-ਰੇਖ ਕਰਨੀ ਆਦਿ ਹਨ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸੀ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਸੱਯਦ ਜਲਾਲ ਉੱਦ ਦੀਨ ਸੁਰਖ਼ ਬੁਖ਼ਾਰੀ
ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ (ਉਰਦੂ: سید جلال الدین سرخ پوش بخاری ਅੰਦਾਜ਼ਨ 595-690 ਹਿਜਰੀ, 1199–1291 ਈਸਵੀ) ਸੂਫ਼ੀ ਸੰਤ ਸੀ। ਉਹ ਬਹਾ-ਉੱਦ-ਦੀਨ ਜ਼ਕਰੀਆ ਅਤੇ (ਸੁਹਰਾਵਰਦੀ ਸੂਫ਼ੀ ਸੰਪਰਦਾ) ਦਾ ਪੈਰੋਕਾਰ ਸੀ। ਹਿਜਰੀ ਕਲੰਡਰ ਦੇ 5 ਮਹੀਨੇ ਦੀ 19 ਤਾਰੀਖ 690 ਹਿਜਰੀ (20 ਮਈ 1291) ਨੂੰ ਉਚ, ਪੰਜਾਬ ਵਿੱਚ, 95 ਸਾਲ ਦੀ ਉਮਰ ਵਿੱਚ ਬੁਖਾਰੀ ਦੀ ਮੌਤ ਹੋ ਗਈ।
ਸਾਕਾ ਨੀਲਾ ਤਾਰਾ 3 - 5 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਕੀਤੀ ਹੋਈ ਸਿਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ| ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਆਤੰਕਵਾਦੀ ਕਹਿ ਕੇ ਫੌਜ ਗੁਰੁਦਵਾਰੇ ਚੋਂ ਕਢਣਾ ਚਾਹੁੰਦੀ ਸੀ| ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ|
ਸਮਾਜਿਕ ਮੀਡੀਆ ਕੰਪਿਊਟਰ-ਅਧਾਰਿਤ ਤਕਨਾਲੋਜੀਆਂ ਹਨ, ਜੋ ਕਿ ਆਪਸੀ ਸੰਬੰਧਾਂ ਲਈ ਅੰਤਰਜਾਲ ਜਾਂ ਹੋਰ ਮਾਧਿਅਮਾਂ ਦੁਆਰਾ ਨਿਰਮਿਤ ਆਭਾਸੀ ਸਮੂਹਾਂ ਰਾਹੀਂ ਇਹ ਜਾਣਕਾਰੀ, ਵਿਚਾਰ, ਕੈਰੀਅਰ, ਹਿੱਤ, ਅਤੇ ਹੋਰ ਪ੍ਰਗਟਾ ਰੂਪਾਂ ਦੀ ਸਿਰਜਣਾ ਅਤੇ ਸ਼ੇਅਰ ਕਰਨ ਦਾ ਮਾਧਿਅਮ ਹੈ।ਅਲਹਿਦਾ-ਇਕੱਲੀਆਂ ਅਤੇ ਅੰਤਰ-ਸਥਿਤ ਸਮਾਜਿਕ ਮੀਡੀਆ ਸੇਵਾਵਾਂ ਦੀਆਂ ਕਿਸਮਾਂ, ਜੋ ਇਸ ਵੇਲੇ ਉਪਲੱਬਧ ਹਨ ਪਰਿਭਾਸ਼ਾ ਦੀ ਚੁਣੌਤੀ ਪੇਸ਼ ਕਰਦੀਆਂ ਹਨ। ਫਿਰ ਵੀ ਕੁਝ ਆਮ ਫੀਚਰ ਮਿਲਦੇ ਹਨ। ਸਮਾਜਿਕ ਮੀਡੀਆ ਇੰਟਰੈਕਟਿਵ ਵੈੱਬ 2.0 ਇੰਟਰਨੈੱਟ-ਅਧਾਰਿਤ ਇਸਤੇਮਾਲ ਹਨ। ਯੂਜ਼ਰ-ਸਿਰਜਿਤ ਸਮੱਗਰੀ ਨੂੰ, ਜਿਵੇਂ ਟੈਕਸਟ ਪੋਸਟਾਂ ਜਾਂ ਟਿੱਪਣੀਆਂ, ਡਿਜ਼ੀਟਲ ਫੋਟੋਆਂ ਜਾਂ ਵੀਡੀਓਆਂ, ਅਤੇ ਸਾਰੇ ਆਨਲਾਈਨ ਅੰਤਰ-ਕਾਰਜਾਂ ਦੁਆਰਾ ਤਿਆਰ ਡਾਟੇ, ਸਮਾਜਿਕ ਮੀਡੀਆ ਦੀ ਜਿੰਦਜਾਨ ਹਨ। ਵੈੱਬਸਾਈਟ ਜਾਂ ਐਪ ਜੋ ਕਿ ਸਮਾਜਿਕ ਮੀਡੀਆ ਸੰਗਠਨ ਦੁਆਰਾ ਤਿਆਰ ਕੀਤੇ ਜਾਂਦੇ ਹਨ, ਯੂਜ਼ਰ ਉਨ੍ਹਾਂ ਲਈ ਸੇਵਾ-ਵਿਸ਼ੇਸ਼ ਪਰੋਫਾਈਲ ਬਣਾਉਂਦੇ ਹਨ। ਸੋਸ਼ਲ ਮੀਡੀਆ ਯੂਜ਼ਰ ਦੇ ਪਰੋਫਾਇਲ ਨੂੰ ਹੋਰ ਵਿਅਕਤੀਆਂ ਅਤੇ/ਜਾਂ ਗਰੁੱਪਾਂ ਦੇ ਪਰੋਫਾਇਲਾਂ ਨਾਲ ਜੋੜ ਕੇ ਆਨਲਾਈਨ ਸਮਾਜਿਕ ਨੈੱਟਵਰਕਾਂ ਦਾ ਵਿਕਾਸ ਸੰਭਵ ਬਣਾਉਂਦਾ ਹੈ। ↑ Obar, Jonathan A.; Wildman, Steve (2015). "Social media definition and the governance challenge: An introduction to the special issue". Telecommunications policy.
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਖੂਨ ਸੰਚਾਰ ਪ੍ਰਣਾਲੀ ਅੰਗਾਂ ਦਾ ਉਹ ਸਮੁੱਚ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਦੇ ਵਿੱਚ ਪੋਸ਼ਕ ਤੱਤਾਂ ਦਾ ਪ੍ਰਵਾਹ ਕਰਦਾ ਹੈ। ਇਸ ਨਾਲ ਰੋਗਾਂ ਤੋਂ ਸਰੀਰ ਦੀ ਰੱਖਿਆ ਹੁੰਦੀ ਹੈ ਅਤੇ ਸਰੀਰ ਦਾ ਤਾਪ ਅਤੇ pH ਸਥਿਰ ਬਣਿਆ ਰਹਿੰਦਾ ਹੈ। ਅਮੀਨੋ ਅਮਲ, ਇਲੈਕਟਰੋਲਾਈਟਸ, ਆਕਸੀਜਨ, ਕਾਰਬਨ ਡਾਈਆਕਸਾਈਡ, ਹਾਰਮੋਨ, ਰਕਤ ਕੋਸ਼ਿਕਾਵਾਂ ਅਤੇ ਨਾਇਟਰੋਜਨ ਦੇ ਵਾਧੂ ਉਤਪਾਦ ਆਦਿ ਸੰਚਾਰ ਪ੍ਰਣਾਲੀ ਦੁਆਰਾ ਪ੍ਰਵਾਹ ਕੀਤੇ ਜਾਂਦੇ ਹਨ। ਕੇਵਲ ਰਕਤ-ਡ ਨੈੱਟਵਰਕ ਨੂੰ ਹੀ ਕੁੱਝ ਲੋਕ ਵਾਹਿਕਾ ਤੰਤਰ ਮੰਨਦੇ ਹਨ ਜਦੋਂ ਕਿ ਹੋਰ ਲੋਕ ਲਸੀਕਾ ਤੰਤਰ ਨੂੰ ਵੀ ਇਸ ਵਿੱਚ ਸਮਿੱਲਤ ਕਰਦੇ ਹਨ।
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲੱਗਭੱਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤੱਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿੱਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਮਾਰਕਸਵਾਦੀ ਨਾਰੀਵਾਦ ਨਾਰੀਵਾਦੀ ਸਿਧਾਂਤ ਦੀ ਇੱਕ ਉਪ ਕਿਸਮ ਹੈ ਜੋ ਲਿੰਗ ਅਸਮਾਨਤਾ ਅਤੇ ਦਮਨ ਦੀ ਵਿਆਖਿਆ ਕਰਨ ਲਈ ਨਿਜੀ ਜਾਇਦਾਦ ਅਤੇ ਪੂੰਜੀਵਾਦ ਵਰਗੀਆਂ ਸਾਮਾਜਕ ਸੰਸਥਾਵਾਂ ਨੂੰ ਅਧਾਰ ਬਣਾਉਂਦੀ ਹੈ। ਮਾਰਕਸਵਾਦੀ ਨਾਰੀਵਾਦੀਆਂ ਦੇ ਮੁਤਾਬਕ ਆਰਥਕ ਅਸਮਾਨਤਾ, ਨਿਰਭਰਤਾ, ਲਿੰਗਾਂ ਦੇ ਵਿੱਚ ਰਾਜਨੀਤਕ ਅਤੇ ਘਰੇਲੂ ਸੰਘਰਸ਼ ਨੂੰ ਨਿਜੀ ਜਾਇਦਾਦ ਜਨਮ ਦਿੰਦੀ ਹੈ, ਅਤੇ ਇਹੋ ਹੀ ਵਰਤਮਾਨ ਸਾਮਾਜਕ ਸੰਦਰਭ ਵਿੱਚ ਔਰਤਾਂ ਤੇ ਅੱਤਿਆਚਾਰ ਦੀ ਜੜ੍ਹ ਹੈ।
ਐਪਲ ਇੰਕ., ਜਾਂ ਐਪਲ ਸੰਸਥਾਪਣ, ਪੂਰਵਲਾ ਐਲਪ ਕੰਪਿਊਟਰ, ਇੰਕ., ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ ਹੈ ਜਿਹਦਾ ਸਦਰ-ਮੁਕਾਮ ਕੂਪਰਟੀਨੋ, ਕੈਲੀਫ਼ੋਰਨੀਆ ਵਿਖੇ ਹੈ ਅਤੇ ਜੋ ਖਪਤਕਾਰੀ ਬਿਜਲਾਣੂ ਯੰਤਰਾਂ, ਕੰਪਿਊਟਰ ਸਾਫ਼ਟਵੇਅਰ ਅਤੇ ਨਿੱਜੀ ਕੰਪਿਊਟਰਾਂ ਦਾ ਖ਼ਾਕਾ ਤਿਆਰ ਕਰਦਾ, ਵਿਕਸਤ ਕਰਦਾ ਅਤੇ ਵੇਚਦਾ ਹੈ। ਇਹਦੇ ਸਭ ਤੋਂ ਪ੍ਰਸਿੱਧ ਉਤਪਾਦ ਮੈਕ ਕੰਪਿਊਟਰ, ਆਈਪੌਡ ਸੰਗੀਤ ਵਜੰਤਰੀ, ਆਈਫ਼ੋਨ ਸਮਾਰਟਫ਼ੋਨ ਅਤੇ ਆਈਪੈਡ ਟੈਬਲਟ ਕੰਪਿਊਟਰ ਹਨ।
ਧਨਵੰਤ ਕੌਰ (ਜਨਮ 15 ਅਗਸਤ 1956) ਸਾਬਕਾ ਪ੍ਰੋਫੈਸਰ ਇੰਚਾਰਜ, ਪਬਲਿਕੇਸ਼ਨ ਬਿਊਰੋ ਅਤੇ ਸਾਬਕਾ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬੀ ਵਿਦਵਾਨ ਹੈ।ਧਨਵੰਤ ਕੌਰ ਨੇ ਆਪਣਾ ਐਮ.ਫਿਲ ਦਾ ਖੋਜ ਕਾਰਜ 'ਆਧੁਨਿਕ ਪੰਜਾਬੀ ਕਹਾਣੀ ਦੀਆਂ ਪ੍ਰਵਿਰਤੀਆ' (ਨਿਗਰਾਨ-ਡਾ.ਸੁਰਿੰਦਰਪਾਲ ਸਿੰਘ) ਵਿਸ਼ੇ ਤੇ ਕੀਤਾ ਅਤੇ ਉਹਨਾ ਦਾ ਪੀਐਚ.ਡੀ ਖੋਜ ਪ੍ਰਬੰਧ 'ਪੰਜਾਬੀ ਗਲਪ ਵਿਚ ਆਧੁਨਿਕ ਬੋਧ' (ਨਿਗਰਾਨ-ਡਾ.ਸੁਰਿੰਦਰਪਾਲ ਸਿੰਘ) ਵਿਸ਼ੇ ਤੇ ਸੀ।
ਗੁਰੂ ਗੋਬਿੰਦ ਸਿੰਘ ਜੀ: ਰਚਨਾ,ਕਲਾ ਤੇ ਵਿਚਾਰਧਾਰਾ
ਵਿਸ਼ਵ ਦੇ ਇਤਿਹਾਸ ਵਿੱਚ ਸਰੀਰਕ ਰੂਪ ਵਿੱਚ ਸਿੱਖਾਂ ਦੇ ਦਸਵੇ ਤੇ ਅੰਤਿਮ ਗੁਰੂ ਗੋਬਿੰਦ ਸਿੰਘ ਇੱਕ ਲਾਸਾਨੀ ਨਾਇਕ ਹੋਏ ਹਨ। ਗੁਰੂ ਗੋਬਿੰਦ ਸਿੰਘ ਦਾ ਜਨਮ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁਖੋਂ 22 ਦਸੰਬਰ 1666 ਈ.
ਮਨੋਵਿਗਿਆਨ (ਅੰਗਰੇਜ਼ੀ: Psychology) ਉਹ ਵਿਦਿਅਕ ਅਤੇ ਵਿਵਹਾਰਕ ਅਧਿਅਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਅਨ ਕਰਦਾ ਹੈ। ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ ਅਤੇ ਇਸ ਸਭ ਦਾ ਆਖ਼ਰੀ ਮੰਤਵ ਸਮਾਜ ਭਲਾਈ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜੋ ਘੋਖਣਯੋਗ ਵਿਵਹਾਰ ਦਾ ਪ੍ਰਣਾਲੀਬੱਧ ਅਤੇ ਮਾਨਸਿਕ ਅਤੇ ਸਰੀਰਕ ਪ੍ਰਕਿਰਿਆਵਾਂ ਦਾ ਬਾਹਰੀ ਮਾਹੌਲ ਨਾਲ ਸੰਬੰਧ ਜੋੜਕੇ ਅਧਿਅਨ ਕਰਦਾ ਹੈ। ਇਸ ਪਰਿਪੇਖ ਵਿੱਚ ਮਨੋਵਿਗਿਆਨ ਨੂੰ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਦਾਰਸ਼ਨਿਕ ਅਧਿਅਨ ਦਾ ਵਿਗਿਆਨ ਕਿਹਾ ਜਾਂਦਾ ਹੈ। ਵਿਵਹਾਰ ਵਿੱਚ ਮਨੁੱਖੀ ਵਿਵਹਾਰ ਅਤੇ ਪਸ਼ੂ ਵਿਵਹਾਰ ਦੋਨੋਂ ਹੀ ਸਾਮਲ ਹੁੰਦੇ ਹਨ। ਇਸ ਖੇਤਰ ਵਿੱਚ, ਇੱਕ ਪੇਸ਼ੇਵਰ ਪ੍ਰੈਕਟੀਸ਼ਨਰ ਜਾਂ ਖੋਜਕਾਰ ਨੂੰ ਮਨੋਵਿਗਿਆਨੀ ਕਿਹਾ ਜਾਂਦਾ ਹੈ ਅਤੇ ਉਸਨੂੰ ਸਮਾਜਿਕ, ਵਿਵਹਾਰਿਕ, ਜਾਂ ਬੁੱਧੀ ਵਿਗਿਆਨੀ ਵਜੋਂ ਸ਼੍ਰੇਣੀਬਧ ਕੀਤਾ ਜਾ ਸਕਦਾ ਹੈ।
ਖੇਡ (ਜਾਂ ਖੇਡਾਂ) ਆਮ ਤੌਰ ਉੱਤੇ ਮੁਕਾਬਲਾਪ੍ਰਸਤ ਅਤੇ ਸਰੀਰਕ ਕੰਮ-ਕਾਜ ਦੀਆਂ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿਸ ਦਾ ਮੁੱਖ ਟੀਚਾ, ਬੇਕਾਇਦਾ ਜਾਂ ਜੱਥੇਬੰਦਕ ਹਿੱਸੇਦਾਰੀ ਰਾਹੀਂ, ਸਰੀਰਕ ਯੋਗਤਾ ਅਤੇ ਮੁਹਾਰਤ ਨੂੰ ਕਾਇਮ ਰੱਖਣਾ ਜਾਂ ਸੁਧਾਰਨਾ ਹੁੰਦਾ ਹੈ ਅਤੇ ਨਾਲ਼ ਹੀ ਨਾਲ਼ ਹਿੱਸੇਦਾਰਾਂ ਅਤੇ ਕਈ ਵਾਰ ਦਰਸ਼ਕਾਂ ਨੂੰ ਮਨੋਰੰਜਨ ਮੁਹੱਈਆ ਕਰਵਾਉਣਾ ਵੀ। ਦੁਨੀਆਂ ਵਿੱਚ ਸੈਂਕੜੇ ਖੇਡਾਂ ਹਨ, ਕੁਝ ਜਿਹਨਾਂ ਵਿੱਚ ਸਿਰਫ਼ ਦੋ ਮੁਕਾਬਲੇਬਾਜ਼ ਲੁੜੀਂਦੇ ਹੋਣ ਅਤੇ ਕੁਝ ਜਿਹਨਾਂ ਵਿੱਚ ਇੱਕੋ ਵਾਰ ਸੈਂਕੜੇ ਲੋਕ ਖੇਡ ਸਕਣ, ਭਾਵੇਂ ਜੋਟੀ ਵਜੋਂ ਜਾਂ ਕੱਲ੍ਹਮ-ਕੱਲੇ। ਆਮ ਤੌਰ ਉੱਤੇ ਖੇਡਾਂ ਕਈ ਅਸੂਲਾਂ ਜਾਂ ਰੀਤੀ-ਰਿਵਾਜਾਂ ਦੇ ਵੱਸ ਹੁੰਦੀਆਂ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਮੁਕਾਬਲਾ ਨਿਰਪੱਖ ਅਤੇ ਬੇਦਾਗ਼ ਹੋਵੇ ਅਤੇ ਜੇਤੂ ਦੇ ਹੱਕ ਵਿੱਚ ਫ਼ੈਸਲਾ ਅਟੱਲ ਜਾਂ ਇੱਕਸੁਰ ਰਹਿ ਸਕੇ। ਜਿੱਤਣ ਦੀ ਕਿਰਿਆ ਦਾ ਪਤਾ ਸਰੀਰਕ ਵਾਕਿਆਂ ਤੋਂ, ਜਿਵੇਂ ਕਿ ਗੋਲ ਮਾਰਨੇ ਜਾਂ ਸਭ ਤੋਂ ਪਹਿਲਾਂ ਲਕੀਰ ਟੱਪਣੀ, ਜਾਂ ਫੇਰ ਜੱਜਾਂ ਵੱਲੋਂ ਖੇਡ ਦੇ ਕੌਤਕ ਵੇਖ ਕੇ ਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਤਕਨੀਕੀ ਮੁਹਾਰਤ ਜਾਂ ਹੁਨਰੀ ਛਾਪ ਵਰਗੇ ਬਾਹਰਮੁਖੀ ਜਾਂ ਅੰਤਰਮੁਖੀ ਮਾਪਦੰਡ ਸ਼ਾਮਲ ਹਨ। ਜੱਥੇਬੰਦਕ ਖੇਡਾਂ ਵਿੱਚ ਅਦਾਕਾਰੀ ਦੇ ਰਿਕਾਰਡ ਰੱਖੇ ਜਾਂਦੇ ਹਨ ਅਤੇ ਮਸ਼ਹੂਰ ਖੇਡਾਂ ਵਿੱਚ ਇਸ ਜਾਣਕਾਰੀ ਦਾ ਐਲਾਨ ਖੁੱਲ੍ਹੇ ਰੂਪ ਵਿੱਚ ਜਾਂ ਖੇਡ ਖ਼ਬਰਾਂ ਵਿੱਚ ਕੀਤਾ ਜਾ ਸਕਦਾ ਹੈ। ਇਸ ਤੋਂ ਛੁੱਟ, ਖੇਡਾਂ ਗ਼ੈਰ-ਹਿੱਸੇਦਾਰਾਂ ਵਾਸਤੇ ਮਨੋਰੰਜਨ ਅਤੇ ਦਿਲ-ਪਰਚਾਵੇ ਦਾ ਇੱਕ ਮੁੱਖ ਸਰੋਤ ਹੁੰਦੀਆਂ ਹਨ। ਦਰਸ਼ਕੀ ਖੇਡਾਂ ਵਿੱਚ ਠਾਠਾਂ ਮਾਰਦੀਆਂ ਭੀੜਾਂ ਪੁੱਜਦੀਆਂ ਹਨ ਅਤੇ ਪ੍ਰਸਾਰਨ ਰਾਹੀਂ ਇਹ ਹੋਰ ਵੀ ਪਸਰੇ ਹੋਏ ਸਰੋਤਿਆਂ ਤੱਕ ਪਹੁੰਚਦੀਆਂ ਹਨ। ਏ.ਟੀ.
ਵਿਗਿਆਨ ਜਾਂ ਸਾਇੰਸ (ਲਾਤੀਨੀ scientia ਭਾਵ "ਸੋਝੀ" ਤੋਂ) ਇੱਕ ਅਜਿਹਾ ਸਿਲਸਿਲੇਵਾਰ ਸਿਧਾਂਤਕ ਉੱਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖਯੋਗ ਵਿਆਖਿਆਵਾਂ ਅਤੇ ਭਵਿੱਖਬਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ। ਇੱਕ ਪੁਰਾਣੇ ਅਤੇ ਮਿਲਦੇ-ਜੁਲਦੇ ਭਾਵ ਵਿੱਚ (ਮਿਸਾਲ ਵਜੋਂ "ਅਰਿਸਟੋਟਲ" 'ਚ), ਵਿਗਿਆਨ ਉਸ ਭਰੋਸੇਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਤਰਕਸ਼ੀਲ ਅਤੇ ਵਿਚਾਰਸ਼ੀਲ ਹੋਵੇ। ਆਧੁਨਿਕ ਯੁੱਗ ਦੇ ਆਰੰਭ ਵਿੱਚ ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣਯੋਗ ਸ਼ਬਦ ਮੰਨੇ ਜਾਂਦੇ ਸਨ। 17ਵੀਂ ਸਦੀ ਤੱਕ ਕੁਦਰਤੀ ਫ਼ਿਲਾਸਫ਼ੀ (ਜਿਸ ਨੂੰ ਅੱਜਕੱਲ੍ਹ "ਕੁਦਰਤੀ ਵਿਗਿਆਨ" ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ। ਫੇਰ ਵੀ, ਵਿਗਿਆਨ ਦੀਆਂ ਮੋਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ "ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ" ਮੰਨਿਆ ਜਾਂਦਾ ਹੈ; ਜਿਵੇਂ ਕਿ ਅੱਜ-ਕੱਲ੍ਹ ਵਰਤੇ ਜਾਂਦੇ ਸ਼ਬਦਾਂ "ਲਾਇਬ੍ਰੇਰੀ ਵਿਗਿਆਨ" ਜਾਂ "ਸਿਆਸੀ ਵਿਗਿਆਨ" ਵਿੱਚ ਹੈ।
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ ਅਤੇ ਟਰਿਪਲ ਏਨਟਟੇ । ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ । ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।
ਪੰਜਾਬੀ ਨਾਟਕ ਦੀ ਸੰਯੁਕਤ ਇਤਿਹਾਸਕਾਰੀ
ਪੰਜਾਬੀ ਨਾਟਕ ਅਤੇ ਰੰਗਮੰਚ ਦਾ ਨਿਕਾਸ ਵੀਹਵੀਂ ਸਦੀ ਵਿੱਚ ਅੰਗਰੇਜ਼ੀ ਨਾਟਕ ਦੀ ਪਰੰਪਰਾ ਤੋਂ ਪਰਿਚਿਤ ਨਾਟਕਕਾਰਾਂ ਅਤੇ ਨਿਰਦੇਸ਼ਕਾਂ ਦੇ ਸਾਂਝੇ ਯਤਨਾਂ ਨਾਲ ਹੋਇਆ। ਨੌਰਾ ਰਿਚਰਡ ਨੇ ਆਧੁਨਿਕ ਪੰਜਾਬੀ ਨਾਟਕ ਦੇ ਵਿਕਾਸ ਵਿੱਚ ਪ੍ਰਮੁੱਖ ਯੋਗਦਾਨ ਪਾਇਆ। ਉਹ 1911 ਈ. ਵਿੱਚ ਆਪਣੇ ਪਤੀ ਪੀ. ਈ. ਰਿਚਰਡਜ਼ ਨਾਲ ਲਾਹੌਰ ਪਹੁੰਚੀ, ਜੋ ਦਿਆਲ ਸਿੰਘ ਕਾਲਜ ਵਿੱਚ ਅੰਗਰੇਜ਼ੀ ਭਾਸ਼ਾ ਦਾ ਪ੍ਰੋਫ਼ੈਸਰ ਨਿਯੁਕਤ ਹੋਇਆ ਸੀ। ਨੌਰਾ ਆਇਰਲੈਂਡ ਦੀ ਜੰਮਪਲ ਸੀ ਅਤੇ ਆਇਰਿਸ਼ ਨਾਟ ਪਰੰਪਰਾ ਤੋਂ ਸੁਪਰਿਚਿਤ ਸੀ। ਉਸਨੇ ਪੰਜਾਬ ਵਿੱਚ 'ਸਰਸਵਤੀ ਨਾਟ ਸੋਸਾਇਟੀ' ਕਾਇਮ ਕੀਤੀ ਅਤੇ ਆਈ.